ਧਰਨੇ 'ਤੇ ਅੜ੍ਹੇ ਅਪਰੈਂਟਸ਼ਿਪ ਲਾਇਨਮੈਨਾਂ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਦੀ ਦੋ ਟੁੱਕ
ਏਥੇਂ ਆਏ ਹਾਂ ਤਾਂ ਕੁਝ ਲੈ ਕੇ ਜਾਵਾਂਗੇ ਨਾ ਦਿੱਤਾ ਤਾਂ ਆਮ ਆਦਮੀ ਪਾਰਟੀ ਦਾ ਹੋਵੇਗਾ ਬਾਈਕਾਟ
ਪਟਿਆਲਾ 9 ਅਪ੍ਰੈਲ (ਸੋਨੀ ਭੜੋਅ, ਗੁਰਸੇਵ ਸਿੰਘ) 2600 ਅਪ੍ਰੈਂਟਸ਼ਿਪ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਦੇ ਇੱਕ ਬੋਲ 'ਤੇ ਬਿਜਲੀ ਨਿਗਮ 'ਚ ਲਾਈਨਮੈਨ ਦੀ ਅਪ੍ਰੈਂਟਸਿਪ ਕਰ ਰਹੇ ਸੂਬੇ ਭਰ ਦੇ ਨੌਜਵਾਨਾਂ ਦਾ ਪਟਿਆਲਾ ਮੁੱਖ ਦਫਤਰ ਅੱਗੇ ਸ਼ੈਲਾਬ ਆ ਗਿਆ ਅਤੇ ਉਨ੍ਹਾਂ ਪਹਿਲੇ ਦਿਨ ਹੀ ਬਿਜਲੀ ਨਿਗਮ ਦੇ ਮੁੱਖ ਦਫਤਰ ਨੂੰ ਸ਼ਾਮ ਤੱਕ ਘੇਰੀ ਰੱਖਿਆ। ਧਰਨਾ ਖਤਮ ਹੋਣ ਤੋਂ ਬਾਅਦ ਵੀ ਇਨ੍ਹਾਂ ਨੌਜਵਾਨਾਂ ਅੰਦਰ ਅਪਣਾ ਰੁਜਗਾਰ ਬਚਾਉਣ ਦੇ ਪੈਦਾ ਹੋਏ ਜੋਸ਼ ਨੇ ਪਹਿਲੀ ਵਾਰੀ ਨਵਾਂ ਇਤਿਹਾਸ ਸਿਰਜ ਦਿੱਤਾ ਕਿ ਉਨ੍ਹਾਂ ਦੋਵਾਂ ਰੋਡਾਂ ਨੂੰ ਜਾਮ ਕਰਕੇ ਸਾਰੀ ਰਾਤ ਏਥੇ ਹੀ ਕੱਟੀ। ਨੌਜਵਾਨਾਂ ਦੇ ਜੋਸ਼ ਨੂੰ ਦੇਖਕੇ ਨਹੀਂ ਲੱਗਦਾ ਕਿ ਉਹ ਅਪਣੀਆਂ ਮੰਗਾਂ ਮਨਵਾਏ ਬਿਨ੍ਹਾਂ ਵਾਪਸ ਜਾਣਗੇ। ਬਿਜਲੀ ਨਿਗਮ ਲਈ ਕੱਲ ਦਾ ਦਿਨ ਹੋਰ ਵੀ ਭਾਰੀ ਰਹਿਣਾ ਹੈ ਕਿਉਂਕਿ ਸੂਬੇ ਭਰ ਦੇ ਕੱਚੇ ਕਾਮੇਂ ਦੋ ਦਿਨ ਤੋਂ ਪਹਿਲਾਂ ਹੀ ਕੰਮ ਛੱਡ ਕੇ ਹੜਤਾਲ ਉੱਤੇ ਗਏ ਹਨ ਅਤੇ ਸਾਰੇ ਪੱਕੇ ਮੁਲਾਜਮ ਬਿਜਲੀ ਏਕਤਾ ਮੰਚ ਅਤੇ ਜੁਆਇੰਟ ਫੋਰਮ ਦੇ ਸੱਦੇ 'ਤੇ ਜਿਨ੍ਹਾਂ ਦਾ ਸਹਿਯੋਗ ਏਓਜੇਈ ਤੇ ਸਬ ਸਟੇਸ਼ਨ ਯੂਨੀਅਨ ਵੀ ਕਰ ਰਹੀ ਹੈ, 10 ਅਪ੍ਰੈਲ ਨੂੰ ਕੰਮ ਛੱਡਕੇ ਪਟਿਆਲਾ ਮੁੱਖ ਦਫਤਰ ਧਰਨਾ ਦੇਣ ਪਹੁੰਚ ਰਹੇ ਹਨ।ਇਸ ਕਾਰਨ ਅੱਜ ਸੂਬੇ ਭਰ ਦੇ ਬਿਜਲੀ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇਕਰ ਮੌਸਮ ਦਾ ਮਿਜਾਜ ਹੋਰ ਵਿਗੜ ਗਿਆ ਤਾਂ ਹਾਲਾਤ ਵਸੋਂ ਬਾਹਰ ਹੋ ਸਕਦੇ ਹਨ। ਪਰ ਬਿਜਲੀ ਨਿਗਮ ਦੀ ਮੈਨੇਜਮੈਂਟ ਕਹਿ ਲਵੋ ਜਾਂ ਪੰਜਾਬ ਸਰਕਾਰ ਦੋਵੇਂ ਅਕਲ ਤੋਂ ਕੰਮ ਨਹੀਂ ਲਏ ਰਹੀਆਂ ਤੇ ਏਨ੍ਹਾਂ ਅਜੇ ਤੱਕ ਗੇਟ ਅੱਗੇ ਡਟੇ ਹਜਾਰਾਂ ਅਪ੍ਰੈਂਟਸ਼ਿਪ ਕਰ ਰਹੇ ਨੌਜਵਾਨਾਂ ਨਾਲ ਗੱਲ ਕੀਤੀ ਅਤੇ ਨਾ ਹੀ ਮੁਲਾਜਮ ਜੱਥੇਬੰਦੀਆਂ ਦੇ ਸਾਂਝੇ ਥੜੇ ਨਾਲ। ਮੁਲਾਜਮਾਂ ਤੋਂ ਰੋਹ ਤੋਂ ਲੱਗਦਾ ਹੈ ਕਿ ਅਪਣੀਆਂ ਮੰਗਾਂ ਦੇ ਪੱਕੇ ਹੱਲ ਤੋਂ ਬਿਨ੍ਹਾਂ ਉਹ ਇਸ ਵਾਰ ਪਿੱਛੇ ਨਹੀਂ ਹੱਟਣਗੀਆਂ ਤੇ ਅਪ੍ਰੈਂਟਸ਼ਿਪ ਲਾਈਨਮੈਨ ਤਾਂ ਕਿਸੇ ਵੀ ਹਾਲਤ 'ਚ ਪਿੱਛੇ ਹੱਟਦੇ ਨਜਰ ਨਹੀਂ ਆ ਰਹੇ। ਉਨ੍ਹਾਂ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਦੀ ਤਾਂ ਸਰਕਾਰ ਅਤੇ ਮੈਨੇਜਮੈਂਟ ਨੂੰ ਦੋ ਟੁੱਕ ਆ ਕਿ ਏਥੇਂ ਆਏ ਹਾਂ ਤਾਂ ਕੁਝ ਲੈ ਕੇ ਜਾਵਾਂਗੇ, ਨਾ ਦਿੱਤਾ ਤਾਂ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਬਾਈਕਾਟ ਹੋਵੇਗਾ।
ਲਗਾਏ ਗਏ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਰਿੰਦਰ ਸਿੰਘ, ਉਪ ਪ੍ਰਧਾਨ ਸਤਨਾਮ ਸਿੰਘ, ਸਕੱਤਰ ਫਤਿਹ ਸਿੰਘ, ਖਜਾਨਚੀ ਮਨਪ੍ਰੀਤ ਸਿੰਘ, ਜਗਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਿਜਲੀ ਨਿਗਮ 'ਚ ਅਪਰੈਂਟਸ਼ਿਪ ਟ੍ਰੇਨਿੰਗ ਕਰ ਰਹੇ 2600, ਇਸਤੋਂ ਪਹਿਲਾਂ ਕਰ ਚੁੱਕੇ ਜਾਂ ਉਸ ਤੋਂ ਵੀ ਪਹਿਲਾਂ ਸਹਾਇਕ ਲਾਈਨਮੈਨ ਦਾ ਟੈਸਟ ਤੱਕ ਪਾਸ ਕਰ ਚੁੱਕੇ ਸਾਥੀਆਂ ਨੂੰ ਪਹਿਲ ਦੇ ਆਧਾਰ 'ਤੇ ਰੁਜਗਾਰ ਦਿਵਾਉਣ ਲਈ ਬਜਿੱਦ ਹਾਂ ਤੇ ਏਨ੍ਹਾਂ ਨੂੰ ਅਪਰੈਂਟਸ਼ਿਪ ਦੀ ਯੋਗਤਾ ਦੇ ਅਧਾਰ 'ਤੇ ਰੁਜਗਾਰ ਦੁਆ ਕੇ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਈਟੀਆਈ ਪੱਧਰ 'ਤੇ ਕੀਤੀ ਜਾਣ ਵਾਲੀ ਸਹਾਇਕ ਲਾਈਨਮੈਨ ਦੀ ਭਰਤੀ ਦੇ ਵਿਰੋਧ 'ਚ ਨਹੀਂ ਹਾਂ ਕਿਉਂਕਿ ਅਸੀਂ ਖੁਦ ਵੀ ਆਈਟੀਆਈ ਹੋਲਡਰ ਹਾਂ। ਅਸੀਂ ਸਰਕਾਰ ਦੀ ਇਸ ਨੀਤੀ ਚੋਂ ਸਾਫ ਝੱਲਕਦੀ ਉਸਦੀ ਮਾੜੀ ਨੀਅਤ ਦੇ ਖਿਲਾਫ ਹਾਂ ਜੋ ਜਿਆਦਾ ਪੜੇ ਲਿਿਖਆ ਨੂੰ ਨਕਾਰ ਕੇ ਸਾਡੇ ਤੋਂ ਘੱਟ ਪੜੇ ਲਿਿਖਆ ਨੂੰ ਮੌਕਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲ ਦੇ ਅਧਾਰ 'ਤੇ ਪਹਿਲਾਂ ਸਾਨੂੰ ਮੌਕਾ ਦੇ ਕੇ ਸਰਕਾਰ ਉਸ ਤੋਂ ਬਾਅਦ ਜਿਸ ਵੀ ਵਿੱਦਿਅਕ ਯੋਗਤਾ 'ਤੇ ਕਿਸੇ ਨੂੰ ਸਹਾਇਕ ਲਾਈਨਮੈਨ ਰੱਖੇ ਸਾਨੂੰ ਕੋਈ ਇਤਰਾਜ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਅਪਣੀਆਂ ਮੰਗਾਂ ਮਨਵਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਜਿਸਦੇ ਲਈ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਜਿੰਮੇਵਾਰ ਹੋਵੇਗੀ।
ਸਮੱਰਥਨ 'ਚ ਆਈਆਂ ਜੱਥੇਬੰਦੀਆਂ ਚੋਂ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਆਗੂਆਂ ਸਤੀਸ਼ ਭਾਰਦਵਾਜ, ਸੋਬਨ ਸਿੰਘ ਠਾਕੁਰ, ਭਿੰਦਰ ਸਿੰਘ ਚਹਿਲ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਉਹ ਆਈਟੀਆਈ ਵਾਲੀ ਵਿੱਦਿਅਕ ਯੋਗਤਾ ਵਾਲੇ ਨੌਜਵਾਨਾਂ ਨੂੰ ਸਹਾਇਕ ਲਾਈਨਮੈਨਾਂ ਨੂੰ ਰੱਖਣ ਦੇ ਵਿਰੋਧ 'ਚ ਨਹੀਂ ਬਲਕਿ ਏਹ ਭਰਤੀ ਤਾਂ ਸਾਡੇ ਸਾਂਝੇ ਥੜੇ ਦੇ ਕੀਤੇ ਸੰਘਰਸ਼ ਦੀ ਉੱਪਜ ਹੈ। ਸਾਡੀ ਮੰਗ ਤਾਂ ਆਈਟੀਆਈ ਤੋਂ ਬਾਅਦ ਅਪ੍ਰੈਂਟਸ਼ਿਪ ਕਰਕੇ ਕਈ ਕਈ ਵਾਰ ਟੈਸਟ ਪਾਸ ਚੁੱਕੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਸਿੱਧੇ ਬਿਜਲੀ ਨਿਗਮ 'ਚ ਲੈਣ ਦੀ ਹੈ, ਆਈਟੀਆਈ ਤੋਂ ਅਪ੍ਰੈਂਟਸ਼ਿਪ ਕਰ ਚੁੱਕੇ ਨੌਜਵਾਨਾਂ ਨੂੰ ਬਿਨ੍ਹਾਂ ਕੋਈ ਨਵਾਂ ਟੈਸਟ ਲਏ ਬਿਜਲੀ ਨਿਗਮ 'ਚ ਸਹਾਇਕ ਲਾਈਨਮੈਨ ਰੱਖਣ ਦੀ ਹੈ। ਸਾਡੀ ਮੰਗ ਤਾਂ ਧਰਨੇ 'ਚ ਹਜਾਰਾਂ ਦੀ ਗਿਣਤੀ 'ਚ ਪੁੱਜੇ ਅਪ੍ਰੈਂਟਸ਼ਿਪ ਕਰ ਰਹੇ ਨੌਜਵਾਨਾਂ ਨੂੰ 6 ਮਹੀਨੇ ਪੂਰੇ ਹੋਣ 'ਤੇ ਬਿਜਲੀ ਨਿਗਮ 'ਚ ਰੈਗੂਲਰ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਏਨ੍ਹਾਂ ਨੌਜਵਾਨਾਂ ਨੂੰ ਭਰਤੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਤੇ ਮੈਨੇਜਮੈਂਟ ਆਈਟੀਆਈ ਦੇ ਅਧਾਰ 'ਤੇ ਲਾਜਮੀਂ ਪੰਜਾਬੀ 'ਤੇ ਪੰਜਾਬ ਦਾ ਵਸਨੀਕ ਹੋਣ ਦੀ ਸ਼ਰਤ 'ਤੇ ਨੌਜਵਾਨਾਂ ਨੂੰ ਰੁਜਗਾਰ ਦੇਵੇ ਸਾਨੂੰ ਕੋਈ ਇਤਰਾਜ ਨਹੀਂ ਹੋਵੇਗਾ।
















No comments
Post a Comment